• iwwadmin
  • August 3, 2018
  • 0 Comments

ਸਾਬਕਾ ਫ਼ੌਜੀਆਂ ਨੇ ਦਿੱਤਾ ਨਸ਼ੇ ਤਿਆਗਣ ਦਾ ਹੋਕਾ

ਸਾਬਕਾ ਫ਼ੌਜੀਆਂ ਨੇ ਦਿੱਤਾ ਨਸ਼ੇ ਤਿਆਗਣ ਦਾ ਹੋਕਾ

ਸੰਗਰੂਰ, – ਇੰਡੀਅਨ ਐਕਸ ਸਰਵਿਸਜ਼ ਲੀਗ ਪੰਜਾਬ ਅਤੇ ਚੰਡੀਗੜ੍ਹ ਜ਼ਿਲ੍ਹਾ ਸੰਗਰੂਰ ਵਲੋਂ ਨਸ਼ਾ ਛੱਡੋ ਮੁਹਿੰਮ ਤਹਿਤ ਜਾਗਰੂਕਤਾ ਰੈਲੀ ਕੱਢੀ ਗਈ | ਜ਼ਿਲ੍ਹਾ ਪ੍ਰਧਾਨ ਕੈਪਟਨ ਬਲਦੇਵ ਸਿੰਘ ਦੀ ਅਗਵਾਈ ਵਿਚ ਨਿਕਲੀ ਇਸ ਨਸ਼ਾ ਵਿਰੋਧੀ ਰੈਲੀ ਦੌਰਾਨ ਵੱਡੀ ਗਿਣਤੀ ਵਿਚ ਸਾਬਕਾ ਸੈਨਿਕਾਂ ਵਲੋਂ ਮੁੱਖ ਦਫ਼ਤਰ ਤੋਂ ਹੁੰਦੇ ਹੋਏ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਲੋਕਾਂ ਨੰੂ ਨਸ਼ੇ ਤਿਆਗਣ ਦੀ ਅਪੀਲ ਕਰਦਿਆਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਗਿਆ | ਜਨਰਲ ਸਕੱਤਰ ਗੁਰਮੇਲ ਸਿੰਘ ਨੇ ਲੋਕਾਂ ਨੰੂ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੰੂ ਛੋਟੀ ਉਮਰਾਂ ਤੋਂ ਹੀ ਖੇਡਾਂ ਲਈ ਉਤਸ਼ਾਹਿਤ ਕੀਤਾ ਜਾਵੇ ਤਾਂ ਜੋ ਬੱਚੇ ਨਸ਼ਿਆਂ ਦੇ ਚੁੰਗਲ ‘ਚ ਨਾ ਫੱਸ ਸਕਣ | ਇਸ ਮੌਕੇ ਕੈਪਟਨ ਦਲਵਾਰਾ ਸਿੰਘ, ਸੂਬੇਦਾਰ ਭਾਨ ਸਿੰਘ, ਸੁਖਦੇਵ ਸਿੰਘ, ਲਾਭ ਸਿੰਘ, ਐਸ.ਐਸ. ਚੀਮਾ, ਕਰਨੈਲ ਸਿੰਘ, ਨਾਜਰ ਸਿੰਘ, ਬਲਵਿੰਦਰ ਸਿੰਘ ਅਤੇ ਕੈਪਟਨ ਸਮਸ਼ੇਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਾਬਕਾ ਸੈਨਿਕ ਮੌਜੂਦ ਸਨ |

Leave a Reply

Lost your password?

User registration is disabled for now. Contact site administrator.